Thursday, December 10, 2009

ਯਾਰ ਨਵੇ

ਹੋਣ ਮੁਬਾਰਕਾ ਸੱਜਣਾ ਤੇਨੁੰ, ਨਵਾ ਪਿਆਰ ਤੇ ਯਾਰ ਨਵੇ..
ਤੋੜ ਪੁਰਾਣੇ ਪਾ ਲੇ ਜਿਹੜੇ, ਗਲ ਬਾਵਾਂ ਦੇ ਹਾਰ ਨਵੇ..
ਕਲ ਤੱਕ ਸੀ ਜੋ ਜਾਨ ਤੋ ਪਿਆਰੇ, ਅੱਜ ਉਹਨਾ ਨੂੰ ਗੈਰ ਦਸੇ,
ਕੀਤੇ ਵਾਦੇ ਕਸਮਾ ਭੁੱਲ ਕੇ, ਦਿਲ ਵਿਚ ਆਏ ਵਿਚਾਰ ਨਵੇ..
ਸਾਡੇ ਵਾਂਗ ਨਾ ਉਹ ਵੀ ਰੋਵਣ, ਨਾਲ ਉਹਨਾ ਦੇ ਵਫਾ ਹੋਵੇ,
ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ ਨਵੇ...
ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ ਕੀ ਹੋਰ ਕਰੇ,
ਪੱਤਝੜ ਨਾ ਜਿੰਦਗੀ ਵਿਚ ਆਵੇ, ਐਸੀ ਲਿਆਉਣ ਬਹਾਰ ਨਵੇ..

Sunday, November 15, 2009

ਖਤ


ਖਤ ਲਿਖਿਆ ਯਾਰ ਆਪਣੇ ਨੂੰ, ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ.. ਉਂਗਲ ਵੱਡ ਕੇ ਕਲਮ ਤਿਆਰ ਕੀਤੀ, ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ.. ਖੂਨ ਆਪਣੇ ਜਿਗਰ ਦਾ ਕਢ੍ਕੇ, ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ., ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ.. ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ, ਪਰ ਸਾਨੂੰ ਤੇਰੀ ਯਾਦ ਨੇ ਤੜਪਾ ਦਿੱਤਾ......

Tuesday, November 10, 2009

ਦਿਲ


ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ.............
ਅਸੀ ਧੁੱਪ ਸ਼ਮਝੀ ਉਹ ਛਾਂ ਨਿੱਕਲੀ,ਅਸੀ ਮੱਝ ਸਮਝੀ ਉਹ ਗਾਂ ਨਿੱਕਲੀ,ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਰਲਰਾ ਦਾ,ਅਸੀ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ.

Monday, November 2, 2009

ਆਸ਼ਿਕੀ ਦਾ ਮੁੱਲ


ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ ਐਨਾ ਚਿਰ ਕਿਸੇ ਮਰਾਸੀ ਦੇ ਗੁਆਂਢ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ ਚੱਕ ਕਿਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀ ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਚਾਰ ਬੱਚਿਆਂ ਦਾ ਬਾਪੂ ਬਣ ਜਾਣਾ ਸੀ ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ........

Thursday, October 29, 2009

ਯਾਰ


ਹਰ ਸ਼ਾਇਰੀ ਸੋਹਣੀ ਲਗਦੀ ਹੈ, ਜਦ ਨਾਲ ਕਿਸੇ ਦਾ ਪਿਆਰ ਹੋਵੇ, ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ, ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ, ਲੱਗੀ ਵਾਲੇ ਜਾ ਮਿਲ ਆਉਂਦੇ, ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ, ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵੇ....

Sunday, October 25, 2009

ਗੱਲ ਬਣ ਜੇ


ਗੱਲਾਂ ਸਾਡੀਆਂ 'ਚ ਆਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,
ਮੂੰਹ ਸਾਡੇ ਵੱਲ ਘੁਮਾਵੇ ਤਾਂ ਗੱਲ ਬਣ ਜੇ,
ਲੋਕੀ ਕਿਹੰਦੇ ਮੇਰਾ ਨਾਂ ਬੜਾ ਸੋਹਣਾ,
ਜੇ ਤੂੰ ਬੁੱਲਾਂ ਤੇ ਲਿਆਵੇਂ ਤਾਂ ਗੱਲ ਬਣ ਜੇ......

Sunday, October 18, 2009

ਤੇਰਾ ਇਂਤ੍ਜ਼ਾਰ੍


ਬੁਲ੍ਹਾਂ ਤੇ ਤੇਰਾ ਨਾਮ੍, ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ, ਉਜੜਿਆਂ ਨੂਂ ਮੁੜ੍ ਕੇ ਵਸਣ ਦਾ ਖੁਆਬ੍ ਰਹੇਗਾ, ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ, ਨਦੀਂਆ ਨੂਂ ਫ਼ੇਰ੍ ਵੀ ਵਹਿ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ, ਸ਼ੀਸ਼ਿਆਂ ਤੇ ਜੋ ਤਰੇੜ੍ਹਾ ਪਾ ਗਏ ਨੇ, ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ੍ ਰਹੇਗਾ, ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਦਾ ਮਿਲਣ੍ ਦਾ, ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ੍ ਰਹੇਗਾ, ਇਹ੍ ਜੋ ਪਿਆਰ੍ ਦੇ ਦੁਸ਼ਮ੍ਨ੍ ਮੇਰੀ ਰਾਖ੍ ਨੂਂ ਜਲਾ ਆਏ ਨੇ, ਇਨ੍ਹਾਂ ਨੂਂ ਕੀ ਪਤਾ ਮੇਰੀ ਰਾਖ੍ ਤਕ੍ ਨੂਂ ਵੀ ਤੇਰਾ ਇਂਤ੍ਜ਼ਾਰ੍ ਰਹੇਗਾ....

Thursday, October 15, 2009

ਸ਼ੇਅਰ




ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ,ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ,ਤੰਗੀ ਤੇ ਗਰੀਬੀ ਥੱਲੇ ਬੜੀਆਂ ਹੀ ਬੀਤ ਗਈਆਂ,ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ,ਚੰਗਾ ਹੋਇਆ ਓਹਨਾਂ ਕੋਈ ਜ਼ਖਮ ਵੀ ਦੇ ਦਿੱਤਾ,ਓਨਾਂ ਦੀਆਂ ਸਾਡੇ ਉੱਤੇ ਮੇਹਰਬਾਨੀਆਂ ਵੀ ਬਹੁਤ ਨੇ, ਰਣਜੀਤ....ਚਉਂਦਾ ਇਸ਼ਕ `ਚ ਨਵੀ ਚੋਟ ਖਾਣੀ ਕੋਈ, ਉਂਜ ਭਾਵੇ ਪਹਿਲੀਆਂ ਨਿਸਾਨੀਆਂ ਵੀ ਬਹੁਤ ਨੇ

ਯਾਰੀ ਤੇ ਸਰਦਾਰੀ





ਨਾਂ ਤੀਰਾਂ ਤੋਂ-ਤਲਵਾਰਾਂ ਤੋਂ, ਨਾਂ ਡਰਦਾ ਮੈਂ ਹਥਿਆਰਾਂ ਤੋਂ, ਨਾਂ ਚੁਗਲਖੋਰ ਮੂੰਹ-ਮਾਰਾਂ ਤੋਂ ਮੈਂ ਡਰਾਂ ਕਮੀਨੇ ਯਾਰਾਂ ਤੋਂ............ਜਿਵੇਂ ਦੁਨਿਆਂ ਡਰਦੀ ਗੋਲੀ ਤੋਂ, ਡਰੇ ਆਸ਼ਕ ਜੱਗ ਦੀ ਬੋਲੀ ਤੋਂ, ਕੋਈ ਡਰਦਾ ਧੱਕਮ-ਧੱਕੇ ਤੋਂ, ਹਰ ਬੇਗੀ ਡਰਦੀ ਯੱਕੇ ਤੋਂ, ਡਰੇ ਅਮਲੀ ਥਾਣੇਦਾਰਾਂ ਤੋਂ ਮੈਂ ਡਰਾਂ ਕਮੀਨੇ ਯਾਰਾਂ ਤੋਂ............

ਪੰਜਾਬੀ ਸ਼ਾਇਰੀ




ਤੇਰੀਆਂ ਯਾਦਾਂ ਸਾਡੇ ਪਿਆਰ ਦਾ ਦਮ ਭਰਦੀਆ ਤੇਰੇ ਵਾਂਗੂ ਆ ਕੇ ਕਾਹਲੀ ਜਾਣ ਦੀ ਨਹੀਂ ਕਰਦੀਆ..ਹਿਜਰ ਤੇਰਾ ਘਰ ਬਣਾ ਕੇ ਬਹਿ ਗਿਆ ਮੇਰੇ ਕੋਲ ਹੀ ਬੀਤੀਆ ਬਾਤਾਂ ਤੇਰੀਆ ਨੇ, ਪਲ ਪਲ ਜਖਮੀ ਕਰਦੀਆ..ਵਾਅਦਿਆ ਨੂੰ ਪੁਖਤਗੀ ਦੇਣ ਲਈ ਤੂੰ ਕੁੱਝ ਤਾਂ ਕਰਦੀ ਹੋਸਲਾ ਕਾਗਜਾਂ ਦੀਆ ਬੇੜੀਆ ਭਲਾ, ਕਦ ਤੱਕ ਪਾਣੀ ਵਿਚ ਤਰਦੀਆ..ਮੈ ਤਾਂ ਤੈਨੂੰ ਪਾਉਣ ਲਈ ਆਪਣੇ ਸੀ ਕੰਢੇ ਖੋਰ ਲਏ ਮਹਿਫੀਲਾ ਵਿੱਚ ਉਡੀਆ ਸੀ, ਅਫਵਾਹਾ ਮੇਰੇ ਹੜ ਦੀਆ...ਅਸਾਂ ਹੰਝੂਆ ਦੇ ਨਾਲ ਆਸਾ ਵਾਲਾ ਆਟਾ ਗੁਨਿੰਆ ਉਡੀਕਾ ਦੇ ਤਵੇ ਤੇ ਰੋਟੀਆ, ਵੇਹਣੈ ਪੱਕਦੀਆ ਕਿ ਨੀ ਪੱਕਦੀਆ...ਦਿਲ ਮੇਰਾ ਮੇਰੇ ਵੱਸ ਨਹੀ ਮੈ ਰੋਕਦਾ ਤਾਂ ਬਹੁਤ ਹਾਂਜਦ ਦਾ ਇਸ਼ਕ ਨੇ ਸੇਹੜਿਆ, ਕਰਦਾ ਏ ਆਪਣੀਆ ਮਰਜ਼ੀਆ..ਮਾਰ ਘਾਣੀ ਸਿਦਕ ਦੀ ਅਸੀ ਕੋਠਾ ਲਿੰਬੀ ਬੈਠੇ ਸਾਂ-ਆਈ ਸੇਮ ਤੇਰੇ ਹਿਜਰ ਦੀ, ਤੱਕਿਆ ਨੀਹਾਂ ਗਰਦੀਆਂ...ਖੋਰੇ ਓ ਕੈਸੇ ਲੇਕ ਸੀ ਜੋ ਮਰ ਮਿਟੇ ਸੀ ਇਸ਼ਕ ਤੇ ਰਣਜੀਤ ਅੱਜ ਕੱਲ ਤਾਂ ਸੋਹਣੀਆ, ਪੱਕਿਆ ਤੇ ਵੀ ਨਹੀਂ ਤਰਦੀਆ.............