ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ
ਮੈ ਤੁਹਾਨੂੰ ਪਿਆਰ ਕਰਦਾ ਹਾਂ …… I lub ju jiii…I love you jii…
ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ,ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
ਤੇਰੇ ਨਾਲ ਚੁੱਪ ਤੇਰੇ ਨਾਲ ਬਾਤ,ਬਸ ਇੰਨੇ ਕੁ ਜਜਬਾਤ♥
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
ਪਾ ਵੀਹਣੀ ਵਿੱਚ ਚੂੜਾ,ਸਾਥ ਬਣ ਗਿਆ ਗੂੜਾ।
ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ
ਸੀਨੇ ਨਾਲ ਲਗਿਆ ਦਿਲ ਨਾ ਮੇਰਾ ਹੋ ਸਕਿਆ,ਮਿੱਠਾ ਜਿਹਾ ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।
ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ
ਸਿਰਫ ਇਕ ਵਾਰ ਆ ਜਾਓ ਸਾਡੇ ਦਿਲ ਚ ਆਪਣਾ ਪਿਆਰ ਵੇਖਣ ਲਈ, ਫਿਰ ਵਾਪਿਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ।
ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ,ਦੁਨੀਆਂ ਦੀ ਭੀੜ ਤੋਂ ਬਚਦੇ ਹਾਂ,ਪਹਿਲਾਂ ਬਾਹਰੋਂ ਜਚਦੇ ਸੀ,ਅਜਕਲ ਅੰਦਰੋਂ ਜਚਦੇ ਹਾਂ