Sunday, November 15, 2009

ਖਤ


ਖਤ ਲਿਖਿਆ ਯਾਰ ਆਪਣੇ ਨੂੰ, ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ.. ਉਂਗਲ ਵੱਡ ਕੇ ਕਲਮ ਤਿਆਰ ਕੀਤੀ, ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ.. ਖੂਨ ਆਪਣੇ ਜਿਗਰ ਦਾ ਕਢ੍ਕੇ, ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ., ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ.. ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ, ਪਰ ਸਾਨੂੰ ਤੇਰੀ ਯਾਦ ਨੇ ਤੜਪਾ ਦਿੱਤਾ......

Tuesday, November 10, 2009

ਦਿਲ


ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ.............
ਅਸੀ ਧੁੱਪ ਸ਼ਮਝੀ ਉਹ ਛਾਂ ਨਿੱਕਲੀ,ਅਸੀ ਮੱਝ ਸਮਝੀ ਉਹ ਗਾਂ ਨਿੱਕਲੀ,ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਰਲਰਾ ਦਾ,ਅਸੀ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ.

Monday, November 2, 2009

ਆਸ਼ਿਕੀ ਦਾ ਮੁੱਲ


ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ ਐਨਾ ਚਿਰ ਕਿਸੇ ਮਰਾਸੀ ਦੇ ਗੁਆਂਢ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ ਚੱਕ ਕਿਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀ ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਚਾਰ ਬੱਚਿਆਂ ਦਾ ਬਾਪੂ ਬਣ ਜਾਣਾ ਸੀ ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ........