Tuesday, January 5, 2010

ਪਤਝੱੜ ਤੇ ਸਾਊਣ

ਸਾਊਣ ਆਈ, ਜਿੰਦਗੀ ਵੀ ਨਾਲ ਖਿੱੜ ਗਯੀ |
ਮਨ ਖੁਸ਼ ਹੋਇਆ, ਜਿਵੇਂ ਜਿੰਦਗੀ ਦੀ ਕੂੰਜੀ ਮਿੱਲ ਗਈ |
ਲਾਈ ਉਡਾਰੀ ਉੱਚੀ, ਤੇ ਹੰਕਾਰ ਭਰ ਗਿਆ |
ਭੁਲਿਆ ਸੀ ਰੱਬ ਦਾ ਨਾਮ ਮੈਂ, ਜਿਵੇਂ ਸਮਝਦਾਰ ਬਣ ਗਿਆ |

ਫਿਰ ਆਈ ਯਾਰੋ ਪਤਝੱੜ ......
ਸਮਾਂ ਬਦਲ ਗਿਯਾ....
ਉੱਚੀ ਉਢਾਰੀ ਵਿੱਚ ਕੋਈ, ਜਿਵੇਂ ਪਰ ਕੁਤਰ ਗਿਯਾ |
ਹੁਣ ਦੂਰ ਜਾਪੇ ਮੰਜਲ, ਸਪਨੇ ਬਿਖਰ ਗਯੇ |
ਹੁਣ ਚੇਤੇ ਆਇਆ ਉਹ ਰੱਬ, ਜਿਸ ਨੂੰ ਸੀ ਭੁੱਲ ਗਯੇ |

ਅੱਖਾਂ ਬੰਦ, ਹੱਥ ਫਿਰ, ਰੱਬ ਅੱਗੇ ਜੁਡੇ |
ਗਲਤਿਆਂ ਸੁਧਾਰਨ ਦੀ ਹੁਣ, ਤਾਕਤ ਮਿਲੇ |
ਸਾਉਣ ਬਾਦ, ਪਤਝੱਡ ਦੀ ਰੁੱਤ ਕੀ ? ਆਈ...
ਜ਼ਿੰਦਗੀ ਨਾਲ ਮੇਰੀ, ਵਾਕਫੀਅਤ ਕਰਵਾ ਗਈ |