Sunday, February 28, 2010

ਅਸੀਂ

ਕਈਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਣਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ ਚ ਫੁਲ ਨੇ ਵਿਛਾਈ ਫਿਰਦੇ,
ਨਿੱਤ ਹੁੰਦੀਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ...

Friday, February 26, 2010

ਫਰਿਆਦ


ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ, ਸਾਨੂੰ ਕੀਤਾ ਤੂੰ ਹੀ ਬਰਬਾਦ ਅੱੜੀਏ। ਸਾਡੇ ਜਿੰਦਗੀ ਦੇ ਹਾਸੇ ਖੋਹ ਕੇ, ਹੁਣ ਫਿਰਨੀ ਏ ਤੂੰ ਅਬਾਦ ਅੱੜੀਏ। ਭਾਵੇ ਦਿਲ ਗਮਾਂ ਦਾ ਕੈਦੀ ਬਣਿਆ, ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੱੜੀਏ। ਅੱਜ ਦੇਖ ਕੇ ਮੈਨੂੰ ਪਾਸਾ ਵੱਟਨੀ ਏ, ਇਕ ਦਿਨ " Ranjit" ਨੂੰ ਮਿਲਣ ਲਈ ਮੰਗੇਗੀ ਫਰਿਆਦ ਅੱੜੀਏ।

Thursday, February 18, 2010

ਡਰਦੇ ਹਾਂ


ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ, ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ, ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ, " ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ, ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ, ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ, ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ, ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ,